ਗ੍ਰਿਫਤਾਰੀ ਦੇ 48 ਘੰਟਿਆਂ ਬਾਅਦ ਖ਼ਾਨ ਰਿਹਾਅ, ਬਾਹਰ ਆ ਕੇ ਦਿਖਾਇਆ ਰੁਤਬਾ !

12/05/2023 | Public Times Bureau | Pakistan

ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਅਤੇ ਪਾਕਿਸਤਾਨ ਤਹਿਰੀਕ-ਏ-ਇਨਸਾਫ (ਪੀਟੀਆਈ) ਦੇ ਮੁਖੀ ਇਮਰਾਨ ਖਾਨ ਦੀ ਗ੍ਰਿਫਤਾਰੀ ਤੋਂ ਬਾਅਦ ਹੰਗਾਮਾ ਮਚ ਗਿਆ ਸੀ। ਇਮਰਾਨ ਨੂੰ 9 ਮਈ ਦੀ ਦੁਪਹਿਰ ਨੂੰ ਅਚਾਨਕ ਇਸਲਾਮਾਬਾਦ ਹਾਈ ਕੋਰਟ ਤੋਂ ਗ੍ਰਿਫਤਾਰ ਕਰ ਲਿਆ ਗਿਆ ਸੀ, ਜਿਸ ਤੋਂ ਬਾਅਦ ਹਿਰਾਸਤ ਵਿੱਚ ਉਸ ਤੇ ਤਸ਼ੱਦਦ ਕੀਤਾ ਗਿਆ ਸੀ। ਉਸ ਨੂੰ ਥੱਪੜ ਮਾਰਿਆ ਗਿਆ ਅਤੇ ਵਾਸ਼ਰੂਮ ਤੱਕ ਨਹੀਂ ਜਾਣ ਦਿੱਤਾ ਗਿਆ। ਦੇਸ਼ ਚ ਵੱਡੇ ਪੱਧਰ ਤੇ ਹਿੰਸਾ ਅਤੇ ਅੱਗਜ਼ਨੀ ਦੀਆਂ ਘਟਨਾਵਾਂ ਦਰਮਿਆਨ ਵੀਰਵਾਰ 11 ਮਈ ਨੂੰ ਸੁਪਰੀਮ ਕੋਰਟ ਨੇ ਇਮਰਾਨ ਨੂੰ ਰਿਹਾਅ ਕਰਨ ਦਾ ਹੁਕਮ ਦਿੱਤਾ ਸੀ। ਇਸ ਤਰ੍ਹਾਂ ਕਰੀਬ 48 ਘੰਟਿਆਂ ਦੀ ਗ੍ਰਿਫਤਾਰੀ ਤੋਂ ਬਾਅਦ ਇਮਰਾਨ ਨੂੰ ਜੇਲ ਤੋਂ ਰਿਹਾਅ ਕਰ ਦਿੱਤਾ ਗਿਆ। ਹੁਣ ਇਮਰਾਨ ਖਾਨ ਦੀ ਰਿਹਾਈ ਤੋਂ ਬਾਅਦ ਇੱਕ ਤਸਵੀਰ ਇੰਟਰਨੈੱਟ ਤੇ ਸਾਹਮਣੇ ਆਈ ਹੈ। ਇਸ ਚ ਇਮਰਾਨ ਪੂਰੀ ਤਰ੍ਹਾਂ ਟੌਹਰ ਨਾਲ ਨਜ਼ਰ ਆ ਰਹੇ ਹਨ। ਉਹ ਕਾਲੇ ਚਸ਼ਮੇ ਪਾ ਕੇ ਕੁਰਸੀ ਤੇ ਚੌੜਾ ਹੋਇਆ ਬੈਠਾ ਹੈ। ਸਾਹਮਣੇ ਕੱਚ ਦੇ ਮੇਜ਼ ਤੇ ਪਾਣੀ ਦੀਆਂ ਕਈ ਬੋਤਲਾਂ ਰੱਖੀਆਂ ਹੋਈਆਂ ਹਨ। ਅਤੇ, ਨਾਸ਼ਤੇ ਦੀਆਂ ਪਲੇਟਾਂ ਦੇ ਨਾਲ ਕੌਫੀ ਦਾ ਕੱਪ ਵੀ ਦੇਖਿਆ ਜਾਂਦਾ ਹੈ।ਸੋਸ਼ਲ ਮੀਡੀਆ ਯੂਜ਼ਰਸ ਨੇ ਇਮਰਾਨ ਦੇ ਇਸ ਅੰਦਾਜ਼ ਦੀ ਚਰਚਾ ਸ਼ੁਰੂ ਕਰ ਦਿੱਤੀ ਹੈ। ਕੁਝ ਲੋਕਾਂ ਨੇ ਕਿਹਾ ਕਿ ਇਹ ਇਮਰਾਨ ਦੀ ਤਾਕਤ ਹੈ, ਆਖਿਰਕਾਰ ਉਨ੍ਹਾਂ ਨੂੰ ਛੱਡਣਾ ਪਿਆ। ਇਸ ਦੇ ਨਾਲ ਹੀ ਪੀਟੀਆਈ ਦੇ ਇੱਕ ਸਮਰਥਕ ਨੇ ਟਵਿੱਟਰ ਤੇ ਲਿਖਿਆ- ਇਮਰਾਨ ਸਾਡੇ ਸਭ ਤੋਂ ਮਸ਼ਹੂਰ ਨੇਤਾ ਹਨ। ਲੋਕ ਉਨ੍ਹਾਂ ਦੀ ਬਹਾਦਰੀ ਨੂੰ ਜਾਣਦੇ ਹਨ, ਇਸੇ ਲਈ ਦੇਸ਼ ਭਰ ਦੇ ਲੋਕ ਸੜਕਾਂ ਤੇ ਉਤਰ ਆਏ ਅਤੇ ਸ਼ਾਹਬਾਜ਼ ਸਰਕਾਰ ਦੀ ਤਾਨਾਸ਼ਾਹੀ ਦਾ ਵਿਰੋਧ ਕੀਤਾ। ਇਹ ਨਤੀਜਾ ਹੈ- ਪੀਟੀਆਈ ਜ਼ਿੰਦਾਬਾਦ।

Khan released after 48 hours of arrest came out and showed his status


About Us


Our endeavour at The Public Times is to present news as it unfolds, without biases and without colour. We are a dedicated team of journalists with long years of experience in various fields and our aim is to inform our readers about all major regional, national and international events 24/7. Our motto is news without frills.

Amarpreet Singh Makkar (Editor)

Subscribe Us


Address


The Public Times
Ludhiana. 141001
Mobile: +91 9815102122 Email: thepublictimes.news@gmail.com
WhatsApp Us Whats App