ਪੰਜਾਬੀ ਯੂਨੀਵਰਸਿਟੀ ਨੇ ‘ਸਿਲਵਰ ਲਾਈਨਿੰਗ’ ਤਹਿਤ 24 ਘੰਟੇ, ਸੱਤੇ ਦਿਨ ਚੱਲਣ ਵਾਲੀ ਮਨੋਵਿਗਿਆਨਕ ਹੈਲਪਲਾਈਨ ਸ਼ੁਰੂ ਕੀਤੀ ਹੈ। ਇਸ ਰਾਹੀਂ ਲੋਕ ਕਿਸੇ ਵੀ ਸਮੇਂ ਮੁੱਢਲੀ ਮਨੋਵਿਗਿਆਨਕ ਸਹਾਇਤਾ ਅਤੇ ਕਾਊਂਸਲਿੰਗ ਲੈ ਸਕਣਗੇ। ਯੂਨੀਵਰਸਿਟੀ ਮੁਤਾਬਕ ਇਹ ਪੰਜਾਬ ਦੀ ਕਿਸੇ ਯੂਨੀਵਰਸਿਟੀ ਵੱਲੋਂ ਸ਼ੁਰੂ ਕੀਤੀ ਆਪਣੀ ਕਿਸਮ ਦੀ ਪਹਿਲੀ 24 ਘੰਟੇ ਚੱਲਣ ਵਾਲੀ ਮਨੋਵਿਗਿਆਨਕ ਹੈਲਪਲਾਈਨ ਹੈ। ਇਸ ਦਾ ਉਦੇਸ਼ ਲੋਕਾਂ ਨੂੰ ਸਮੇਂ ਸਿਰ, ਪਹੁੰਚਯੋਗ ਅਤੇ ਗੁਪਤ ਮਨੋਵਿਗਿਆਨਕ ਸਹਾਇਤਾ ਮੁਹੱਈਆ ਕਰਵਾਉਣਾ ਹੈ।
ਇਹ ਪਹਿਲ ‘ਐਂਟਰਪ੍ਰੀਨਿਓਰਸ਼ਿਪ, ਇਨੋਵੇਸ਼ਨ ਐਂਡ ਕਰੀਅਰ ਹੱਬ’ ਅਧੀਨ ਸਥਾਪਤ ‘ਆਨਲਾਈਨ ਤੇ ਟੈਲੀਫੋਨਿਕ ਕਾਊਂਸਲਿੰਗ ਐਂਡ ਟ੍ਰੇਨਿੰਗ ਸੈੱਲ’ ਰਾਹੀਂ ਚਲਾਈ ਜਾ ਰਹੀ ਹੈ। ਮਨੋਵਿਗਿਆਨ ਵਿਭਾਗ ਦੇ ਪ੍ਰੋਫੈਸਰ ਅਤੇ ਨੋਡਲ ਅਫ਼ਸਰ ਡਾ. ਦਮਨਜੀਤ ਸੰਧੂ ਇਸ ਦੀ ਅਗਵਾਈ ਕਰ ਰਹੇ ਹਨ। ਡਾ. ਸੰਧੂ ਨੇ ਕਿਹਾ ਕਿ ਘਬਰਾਹਟ, ਇਕੱਲਾਪਨ, ਭਾਵਨਾਤਮਕ ਪਰੇਸ਼ਾਨੀ ਅਤੇ ਮਾਨਸਿਕ ਬੋਝ ਵਰਗੀਆਂ ਸਮੱਸਿਆਵਾਂ ਕਿਸੇ ਵੀ ਸਮੇਂ ਪੈਦਾ ਹੋ ਸਕਦੀਆਂ ਹਨ, ਇਸ ਲਈ ਸਹਾਇਤਾ ਵੀ ਹਰ ਸਮੇਂ ਉਪਲਬਧ ਹੋਣੀ ਚਾਹੀਦੀ ਹੈ। ਵਾਈਸ-ਚਾਂਸਲਰ ਡਾ. ਜਗਦੀਪ ਸਿੰਘ ਨੇ ਇਸ ਪਹਿਲ ਨਾਲ ਜੁੜੀ ਟੀਮ ਦੇ ਯਤਨਾਂ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਹੈਲਪਲਾਈਨ ਸਮਾਜ ਨੂੰ ਮਨੋਵਿਗਿਆਨਕ ਸਹਾਇਤਾ ਮੁਹੱਈਆ ਕਰਵਾਉਣ ਵਿੱਚ ਅਹਿਮ ਭੂਮਿਕਾ ਨਿਭਾਏਗੀ।
Punjabi University Has Launched A 24 hour Psychological Helpline
Our endeavour at The Public Times is to present news as it unfolds, without biases and without colour. We are a dedicated team of journalists with long years of experience in various fields and our aim is to inform our readers about all major regional, national and international events 24/7. Our motto is news without frills.
Amarpreet Singh Makkar (Editor)