ਹਰਿਆਣਾ ਸਰਕਾਰ ਨੇ ਗੁਟਖਾ, ਪਾਨ ਮਸਾਲਾ, ਖ਼ੁਸ਼ਬੂਦਾਰ ਤੰਬਾਕੂ ਆਦਿ ਬਣਾਉਣ, ਵੇਚਣ, ਜਮ੍ਹਾਂਖੋਰੀ ਕਰਨ ਤੇ ਸੇਵਨ ਕਰਨ ’ਤੇ ਪਾਬੰਦੀ ਵਿਚ ਵਾਧਾ ਕੀਤਾ ਹੈ। ਖ਼ੁਰਾਕ ਤੇ ਔਸ਼ਧੀ ਪ੍ਰਸ਼ਾਸਨ ਵਿਭਾਗ ਨੇ ਤੰਬਾਕੂ ਉਤਪਾਦਾਂ ਦੇ ਸੇਵਨ ’ਤੇ ਰੋਕ ਇਕ ਸਾਲ ਲਈ ਵਧਾਈ ਹੈ। ਖ਼ੁਰਾਕ ਸੁਰੱਖਿਆ ਤੇ ਮਾਪਦੰਡ ਕਾਨੂੰਨ-2006 ਤਹਿਤ ਇਹ ਪਾਬੰਦੀ ਤੁਰੰਤ ਲਾਗੂ ਕਰ ਦਿੱਤੀ ਗਈ ਹੈ।
ਇਸ ਤੋਂ ਪਹਿਲਾਂ ਸੂਬੇ ਵਿਚ ਛੇ ਸਤੰਬਰ 2024 ਤੇ ਉਸ ਤੋਂ ਪਹਿਲਾਂ ਸੱਤ ਸਤੰਬਰ 2003 ਨੂੰ ਵੀ ਗੁਟਖਾ ਤੇ ਪਾਨ ਮਸਾਲਾ ’ਤੇ ਪਾਬੰਦੀ ਨੂੰ ਇਕ-ਇਕ ਸਾਲ ਲਈ ਵਧਾਇਆ ਗਿਆ ਸੀ। ਤੰਬਾਕੂ ਉਤਪਾਦਨ ਲੋਕਾਂ ਦੀ ਸਿਹਤ ਲਈ ਬੇਹਦ ਨੁਕਸਾਨਦੇਹ ਹਨ ਤੇ ਆਉਣ ਵਾਲੀਆਂ ਨਸਲਾਂ ’ਤੇ ਬੁਰਾ ਅਸਰ ਪਾ ਸਕਦੇ ਹਨ। ਇਨ੍ਹਾਂ ਉਤਪਾਦਾਂ ਵਿਚ ਤੰਬਾਕੂ, ਨਿਕੋਟਿਨ, ਭਾਰੀ ਧਾਤਾਂ, ਮਸਨੂਈ ਸਵਾਦ ਤੇ ਪਾਬੰਦੀਸ਼ੁਦਾ ਰਸਾਇਣ ਪਾਏ ਜਾਂਦੇ ਹਨ ਜੋ ਕਿ ਕੈਂਸਰ, ਦਿਲ ਦੇ ਰੋਗ ਤੇ ਹੋਰ ਗੰਭੀਰ ਬਿਮਾਰੀਆਂ ਦੀ ਵਜ੍ਹਾ ਬਣਦੇ ਹਨ।
Haryana Government Extends Ban On Gutkha Pan Masala And Tobacco Orders Issued By Food Safety Commissioner
Our endeavour at The Public Times is to present news as it unfolds, without biases and without colour. We are a dedicated team of journalists with long years of experience in various fields and our aim is to inform our readers about all major regional, national and international events 24/7. Our motto is news without frills.
Amarpreet Singh Makkar (Editor)