ਭਾਰਤ ਬੰਦ ਦੌਰਾਨ ਕਿਸਾਨਾਂ ਨੂੰ ਗੰਦੇ ਇਸ਼ਾਰੇ ਕਰਨ ਵਾਲੀ ਕੁੜੀ 'ਤੇ ਭੜਕੀ ਰਾਖੀ ਸਾਵੰਤ, ਸੁਣਾਈਆਂ ਕਰਾਰੀਆਂ ਗੱਲਾਂ

18/02/2024 | Public Time Bureau | National

ਕਿਸਾਨਾਂ ਦੇ ਧਰਨੇ ਕਾਰਨ ਆਮ ਜਨਜੀਵਨ ਕਾਫੀ ਪ੍ਰਭਾਵਿਤ ਹੋਇਆ। ਇਸ ਦੌਰਾਨ ਟ੍ਰੈਫਿਕ ਵਿੱਚ ਫਸੇ ਲੋਕਾਂ ਦਾ ਕਿਸਾਨਾਂ ਨਾਲ ਝਗੜਾ ਵੀ ਹੋਇਆ। ਇਸ ਵਿਚਾਲੇ ਇੱਕ ਲੜਕੀ ਖੂਬ ਸੁਰਖੀਆਂ ਵਿੱਚ ਰਹੀ। ਉਸ ਦਾ ਵੀਡੀਓ ਲਗਾਤਾਰ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ। ਹੈਰਾਨੀ ਦੀ ਗੱਲ ਇਹ ਹੈ ਕਿ ਟ੍ਰੈਫਿਕ ਵਿੱਚ ਫਸੇ ਹੋਣ ਦੌਰਾਨ ਉਹ ਵੀ ਕਿਸਾਨਾਂ ਉੱਪਰ ਭੜਕ ਉੱਠੀ ਅਤੇ ਗਾਲ੍ਹਾਂ ਕੱਢਣ ਤੱਕ ਪਹੁੰਚ ਗਈ। ਹੁਣ ਇਸ ਲੜਕੀ ਦੇ ਵਾਇਰਲ ਵੀਡੀਓ ਉੱਪਰ ਰਾਖੀ ਸਾਵੰਤ ਦਾ ਰਿਐਕਸ਼ਨ ਸਾਹਮਣੇ ਆਇਆ ਹੈ।

ਦਰਅਸਲ, ਰਾਖੀ ਸਾਵੰਤ ਵੱਲੋਂ ਉਸ ਲੜਕੀ ਨੂੰ ਖੂਬ ਫਟਕਾਰ ਲਗਾਈ ਗਈ, ਕਿਉਂਕਿ ਉਸ ਵੱਲੋਂ ਗੰਦੇ-ਗੰਦੇ ਇਸ਼ਾਰਿਆਂ ਦੇ ਨਾਲ ਕਿਸਾਨਾਂ ਨੂੰ ਗਾਲ੍ਹਾਂ ਕੱਢਿਆਂ ਜਾ ਰਹੀਆਂ ਸੀ। ਰਾਖੀ ਨੇ ਲੜਕੀ ਨੂੰ ਫਟਕਾਰ ਲਗਾਉਂਦੇ ਹੋਏ ਕਿਹਾ ਕਿ ਜੇਕਰ ਮੈਂ ਹੁੰਦੀ ਤਾਂ ਤੇਰੀ ਉਗਲੀ ਤੋੜ ਦਿੰਦੀ। ਉਹ ਸਾਰੇ ਮਿਹਨਤ ਕਰ ਰਹੇ ਹਨ, ਆਪਣੇ ਹੱਕਾਂ ਲਈ ਆਪਣੇ ਆਪ ਤੇ ਕੁਝ ਸ਼ਰਮ ਕਰੋ। ਤੁਸੀ ਵੀ ਵੇਖੋ ਰਾਖੀ ਨੇ ਕੀ-ਕੀ ਕਿਹਾ...

ਦੱਸ ਦਈਏ ਕਿ ਕਿਸਾਨਾਂ ਨੇ ਆਪਣੀਆਂ ਮੰਗਾਂ ਦੀ ਪੂਰਤੀ ਲਈ 16 ਫਰਵਰੀ 2024 ਨੂੰ ਭਾਰਤ ਬੰਦ ਦਾ ਐਲਾਨ ਕੀਤਾ ਸੀ। ਪਰ ਜਦੋਂ ਅਜਿਹਾ ਪੂਰੀ ਤਰ੍ਹਾਂ ਨਾ ਹੋ ਸਕਿਆ ਤਾਂ ਉਸ ਨੇ ਸੜਕਾਂ 'ਤੇ ਆ ਕੇ ਆਉਣ-ਜਾਣ ਵਾਲਿਆਂ ਨੂੰ ਰੋਕਣਾ ਸ਼ੁਰੂ ਕਰ ਦਿੱਤਾ। ਇਨ੍ਹਾਂ ਪ੍ਰਦਰਸ਼ਨਕਾਰੀਆਂ ਨੇ ਇਨ੍ਹਾਂ ਲੜਕੀਆਂ ਨਾਲ ਵੀ ਅਜਿਹਾ ਕਰਨ ਦੀ ਕੋਸ਼ਿਸ਼ ਕੀਤੀ ਪਰ ਇਸ ਨੂੰ ਬਰਦਾਸ਼ਤ ਕਰਨ ਦੀ ਬਜਾਏ ਲੜਕੀਆਂ ਨੇ ਉਨ੍ਹਾਂ ਨਾਲ ਹੀ ਪੰਗਾ ਲੈ ਲਿਆ। ਹਾਲਾਂਕਿ ਲੜਕੀਆਂ ਵੱਲੋਂ ਕਿਸਾਨਾਂ ਨਾਲ ਅਜਿਹੇ ਵਿਵਹਾਰ ਅਤੇ ਗੰਦੇ ਇਸ਼ਾਰਿਆਂ ਦੀ ਹਰ ਪਾਸੇ ਨਿੰਦਾ ਕੀਤੀ ਜਾ ਰਹੀ ਹੈ।

Rakhi Sawant Got Angry At The Girl Who Made Dirty Gestures To The Farmers During The Bharat Bandh Said Harsh Words


About Us


Our endeavour at The Public Times is to present news as it unfolds, without biases and without colour. We are a dedicated team of journalists with long years of experience in various fields and our aim is to inform our readers about all major regional, national and international events 24/7. Our motto is news without frills.

Amarpreet Singh Makkar (Editor)

Subscribe Us


Address


The Public Times
Ludhiana. 141001
Mobile: +91 9815102122 Email: thepublictimes.news@gmail.com
WhatsApp Us Whats App