ਪੰਜਾਬੀ ਗਾਇਕ ਕਰਨ ਔਜਲਾ ਇੰਡਸਟਰੀ ਦਾ ਟੌਪ ਕਲਾਕਾਰ ਹੈ। ਨਾਈਕੀ ਹੁੰਦੇ ਹੀ ਉਨ੍ਹਾਂ ਦੇ ਵਲੋਂ ਹਿੱਟ ਗਾਣੇ ਦੇਣੇ ਸ਼ੁਰੂ ਕਰ ਦਿੱਤੇ ਸਨ, ਤੇ ਹੋਲੀ ਹੋਲੀ ਆਪਣੀ ਗਾਇਕੀ ਦੇ ਜ਼ਰੀਏ , ਹਰ ਪਾਸੇ ਨਾਮ ਰੋਸ਼ਨ ਕੀਤਾ ਤੇ ਕਰਨ ਉਹ ਜਦੋਂ ਵੀ ਕੋਈ ਗਾਣਾ ਕੱਢਦਾ ਹੈ, ਤਾਂ ਚਾਰੇ ਪਾਸੇ ਉਸ ਦੀ ਚਰਚਾ ਹੋ ਜਾਂਦੀ ਹੈ ਅਤੇ ਉਸ ਦੇ ਨਾਂ ਕਈ ਰਿਕਾਰਡ ਵੀ ਬਣ ਜਾਂਦੇ ਹਨ। ਹਾਲ ਹੀ ਚ ਵੀ ਐਵੇਂ ਹੀ ਦੇਖਣ ਨੂੰ ਮਿਲਿਆ ਹੈ। ਕਰਨ ਔਜਲਾ ਦਾ ਨਵਾਂ ਗਾਣਾ ਐਡਮਾਇਰਿੰਗ ਯੂ ਬੀਤੇ ਦਿਨ ਯਾਨਿ 1 ਅਗਸਤ ਨੂੰ ਰਿਲੀਜ਼ ਹੋਇਆ ਸੀ। ਉਸ ਦਾ ਇਹ ਗਾਣਾ ਤੇ ਗਾਣੇ ਦੀ ਵੀਡੀਓ ਬਿਲਕੁਲ ਅਲੱਗ ਲੈਵਲ ਦੀ ਸੀ। ਕਰਨ ਦੇ ਇਸ ਗਾਣੇ ਨੂੰ ਖੂਬ ਪਸੰਦ ਕੀਤਾ ਜਾ ਰਿਹਾ ਹੈ। ਫਿਲਹਾਲ ਕਰਨ ਦੇ ਨਾਮ ਇੱਕ ਹੋਰ ਰਿਕਾਰਡ ਵੀ ਬਣ ਗਿਆ ਹੈ। ਕਰਨ ਔਜਲਾ ਪਹਿਲਾ ਪੰਜਾਬੀ ਗਾਇਕ ਹੈ, ਜਿਸ ਦੀ ਤਸਵੀਰ ਐੱਪਲ ਮਿਊਜ਼ਿਕ ਐਪ ਦੇ ਕਵਰ ਤੇ ਨਜ਼ਰ ਆਈ ਹੈ। ਕਰਨ ਔਜਲਾ ਤੋਂ ਪਹਿਲਾਂ ਇਹ ਮੁਕਾਮ ਕਿਸੇ ਹੋਰ ਪੰਜਾਬੀ ਗਾਇਕ ਨੂੰ ਹਾਸਲ ਨਹੀਂ ਹੋਇਆ ਸੀ। ਇਸ ਮੌਕੇ ਕਰਨ ਔਜਲਾ ਨੇ ਸੋਸ਼ਲ ਮੀਡੀਆ ਤੇ ਇੱਕ ਪੋਸਟ ਸ਼ੇਅਰ ਕੀਤੀ, ਜਿਸ ਵਿੱਚ ਉਸ ਨੇ ਲਿਿਖਿਆ ਕਿ ਮੈਂ ਐਪਲ ਮਿਊਜ਼ਿਕ ਦਾ ਸ਼ੁਕਰਗੁਜ਼ਾਰ ਹਾਂ, ਜਿਸਨੇ ਮੈਨੂੰ ਆਪਣੇ ਕਵਰ ਤੇ ਫੀਚਰ ਕੀਤਾ। ਐਡਮਾਇਰਿੰਗ ਯੂ ਰਿਲੀਜ਼ ਹੋ ਗਿਆ ਹੈ। ਜ਼ਰੂਰ ਸੁਣੋ।ਕਾਬਿਲੇਗ਼ੌਰ ਹੈ ਕਿ ਐਡਮਾਇਰਿੰਗ ਯੂ ਕਰਨ ਔਜਲਾ ਦੀ ਡਰੀਮ ਐਲਬਮ ਮੇਕਿੰਗ ਮੈਮੋਰੀਜ਼ ਦਾ ਪਹਿਲਾ ਗਾਣਾ ਹੈ, ਜੋ 1 ਅਗਸਤ ਨੂੰ ਰਿਲੀਜ਼ ਹੋਇਆ ਹੈ। ਇਸ ਗਾਣੇ ਨੂੰ ਸਾਇੰਸ ਫਿਕਸ਼ਨ ਸ਼੍ਰੇਣੀ ਚ ਰੱਖਣਾ ਗਲਤ ਨਹੀਂ ਹੋਵੇਗਾ। ਇਸ ਦਾ ਪਤਾ ਤੁਹਾਨੂੰ ਗਾਣੇ ਦੀ ਵੀਡੀਓ ਦੇਖ ਕੇ ਲੱਗਦਾ ਹੈ। ਕਰਨ ਔਜਲਾ ਨੇ ਆਪਣੇ ਗਾਣੇ ਚ ਕੁੱਝ ਅਲੱਗ ਕਰਨ ਦੀ ਕੋਸ਼ਿਸ਼ ਕੀਤੀ ਹੈ ਅਤੇ ਗਾਇਕ ਇਸ ਵਿੱਚ ਕਾਫੀ ਹੱਦ ਤੱਕ ਕਾਮਯਾਬ ਵੀ ਹੋਇਆ ਹੈ। ਕਰਨ ਨੇ ਹਾਲ ਹੀ ;ਚ ਐਲਾਨ ਕੀਤਾ ਸੀ ਕਿ ਉਹ ਆਪਣੀ ਐਲਬਮ ਦੇ ਸਾਰੇ ਗਾਣੇ 18 ਅਗਸਤ ਨੂੰ ਰਿਲੀਜ਼ ਕਰ ਦੇਵੇਗਾ।
On The Cover Of Apple Music App Karan Aujla The Singer Shared The Post And Said thank You
Our endeavour at The Public Times is to present news as it unfolds, without biases and without colour. We are a dedicated team of journalists with long years of experience in various fields and our aim is to inform our readers about all major regional, national and international events 24/7. Our motto is news without frills.
Amarpreet Singh Makkar (Editor)