ਪ੍ਰਸਿੱਧ ਅਦਾਕਾਰ ਭਾਲਚੰਦਰ ਕੁਲਕਰਨੀ ਦਾ 88 ਸਾਲ ਦੀ ਉਮਰ ਚ ਹੋਇਆ ਦੇਹਾਂਤ

18/03/2023 | Public Times Bureau | Punjab

ਮਸ਼ਹੂਰ ਮਰਾਠੀ ਅਭਿਨੇਤਾ ਭਾਲਚੰਦਰ ਕੁਲਕਰਨੀ ਦਾ ਸ਼ਨੀਵਾਰ ਸਵੇਰੇ ਕੋਲਹਾਪੁਰ ਸਥਿਤ ਆਪਣੇ ਘਰ ਚ ਦਿਹਾਂਤ ਹੋ ਗਿਆ। ਉਹ 88 ਸਾਲ ਦੇ ਸਨ। ਉਨ੍ਹਾਂ ਨੇ ਆਪਣੇ ਐਕਟਿੰਗ ਕਰੀਅਰ ਚ 250 ਤੋਂ ਜ਼ਿਆਦਾ ਫਿਲਮਾਂ ਕੀਤੀਆਂ ਸਨ। ਇਨ੍ਹਾਂ ਵਿੱਚੋਂ ਕੁਝ ਹਿੰਦੀ ਫ਼ਿਲਮਾਂ ਸਨ ਅਤੇ ਜ਼ਿਆਦਾਤਰ ਮਰਾਠੀ ਫ਼ਿਲਮਾਂ ਸਨ।ਕੋਲਹਾਪੁਰ ਸਥਿਤ ਫਿਲਮ ਕਾਰਕੁਨ ਅਰਜੁਨ ਨਲਾਵੜੇ ਨੇ ਕਿਹਾ, ਉਨ੍ਹਾਂ ਨੂੰ ਦੋ ਦਿਨ ਪਹਿਲਾਂ ਸਾਹ ਲੈਣ ਵਿੱਚ ਤਕਲੀਫ ਦੀ ਸ਼ਿਕਾਇਤ ਹੋਈ ਸੀ। ਇਸ ਤੋਂ ਬਾਅਦ ਉਨ੍ਹਾਂ ਨੂੰ ਇੱਕ ਨਿੱਜੀ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ ਸੀ ਅਤੇ ਸ਼ੁੱਕਰਵਾਰ ਨੂੰ ਛੁੱਟੀ ਦੇ ਦਿੱਤੀ ਗਈ ਸੀ। ਸ਼ਨੀਵਾਰ ਸਵੇਰੇ ਉਨ੍ਹਾਂ ਦੀ ਸਿਹਤ ਫਿਰ ਵਿਗੜ ਗਈ ਅਤੇ ਉਨ੍ਹਾਂ ਦਾ ਦਿਹਾਂਤ ਹੋ ਗਿਆ। ਆਪਣੇ ਕਰੀਅਰ ਦੇ ਪਿਛਲੇ ਚਾਰ-ਪੰਜ ਦਹਾਕਿਆਂ ਚ ਭਾਲਚੰਦਰ ਕੁਲਕਰਨੀ ਨੇ ਅਸਾਲਾ ਨਵਾਰਾ ਨਕੋ ਗਨ ਬਾਈ, ਪਿੰਜਰਾ, ਬੰਬੇ ਚਾ ਜਵਾਈ, ਸੋਂਗਾਦਿਆ, ਤੀਰਥ, ਪਹਿਰਾਕ ਵਰਗੀਆਂ ਕਈ ਫ਼ਿਲਮਾਂ ਚ ਦਮਦਾਰ ਭੂਮਿਕਾਵਾਂ ਨਿਭਾਈਆਂ। ਭਾਲਚੰਦਰ ਕੁਲਕਰਨੀ ਆਪਣੇ ਸਹਾਇਕ ਰੋਲ ਲਈ ਜਾਣੇ ਜਾਂਦੇ ਹਨ, ਪਰ ਪਿਛਲੇ ਕਈ ਸਾਲਾਂ ਤੋਂ ਉਹ ਅਦਾਕਾਰੀ ਦੇ ਖੇਤਰ ਤੋਂ ਦੂਰ ਸਨ। ਕੁਝ ਮਹੀਨੇ ਪਹਿਲਾਂ ਉਨ੍ਹਾਂ ਨੂੰ ਬ੍ਰਾਂਡ ਕੋਲਹਾਪੁਰ ਲਾਈਫਟਾਈਮ ਅਚੀਵਮੈਂਟ ਐਵਾਰਡ ਨਾਲ ਸਨਮਾਨਿਤ ਕੀਤਾ ਗਿਆ ਸੀ। ਚਾਰ ਦਹਾਕਿਆਂ ਤੱਕ ਫੈਲੇ ਆਪਣੇ ਕਰੀਅਰ ਦੌਰਾਨ, ਭਾਲਚੰਦਰ ਕੁਲਕਰਨੀ ਨੇ ਕਈ ਥੀਏਟਰ ਨਾਟਕਾਂ, ਟੈਲੀਵਿਜ਼ਨ ਸੀਰੀਅਲਾਂ ਵਿੱਚ ਕੰਮ ਕੀਤਾ। ਉਸਨੇ ਪਹਿਲੀ ਵਾਰ 1965 ਵਿੱਚ ਲੋਕ ਨਾਟਕ ਵਿੱਚ ਕੰਮ ਕਰਨਾ ਸ਼ੁਰੂ ਕੀਤਾ। ਉਹ ਆਪਣੇ ਆਪ ਨੂੰ ਰੰਗਮੰਚ ਦੇ ਰਵਾਇਤੀ ਰੂਪ ਤਮਾਸ਼ਾ ਦੀ ਪੈਦਾਵਾਰ ਕਹਿੰਦੇ ਸਨ। ਕੁਲਕਰਨੀ ਨੇ ਮਸ਼ਹੂਰ ਮਰਾਠੀ ਫਿਲਮਾਂ ਜਿਵੇਂ ਸੋਂਗਦਿਆ, ਪਿੰਜਰਾ ਅਤੇ ਹੋਰ ਬਹੁਤ ਸਾਰੀਆਂ ਫਿਲਮਾਂ ਵਿੱਚ ਕੰਮ ਕੀਤਾ ਸੀ।

Famous Actor Bhalchandra Kulkarni Passed Away At The Age Of 88


About Us


Our endeavour at The Public Times is to present news as it unfolds, without biases and without colour. We are a dedicated team of journalists with long years of experience in various fields and our aim is to inform our readers about all major regional, national and international events 24/7. Our motto is news without frills.

Amarpreet Singh Makkar (Editor)

Subscribe Us


Address


The Public Times
Ludhiana. 141001
Mobile: +91 9815102122 Email: thepublictimes.news@gmail.com
WhatsApp Us Whats App