ਕਪਿਲ ਸ਼ਰਮਾ ਦੀ ਫਿਲਮ zwigato ਦੀ ਪਹਿਲੇ ਦਿਨ ਦੀ ਕਮਾਈ ਜਾਣ ਹੋ ਜਾਓਗੇ ਹੈਰਾਨ

18/03/2023 | Public Times Bureau | National

ਨੰਦਿਤਾ ਦਾਸ ਦੁਆਰਾ ਨਿਰਦੇਸ਼ਿਤ ਜ਼ਵਿਗਾਟੋ 17 ਮਾਰਚ ਨੂੰ ਰਿਲੀਜ਼ ਹੋਈ ਹੈ। ਫਿਲਮ ਚ ਕਾਮੇਡੀਅਨ ਕਪਿਲ ਸ਼ਰਮਾ ਅਤੇ ਸ਼ਹਾਨਾ ਗੋਸਵਾਮੀ ਨੇ ਮੁੱਖ ਭੂਮਿਕਾਵਾਂ ਨਿਭਾਈਆਂ ਹਨ। ਕਪਿਲ ਨੇ ਇਸ ਫਿਲਮ ਵਿੱਚ ਡਿਲੀਵਰੀ ਬੁਆਏ ਮਾਨਸ ਦੀ ਭੂਮਿਕਾ ਨਿਭਾਈ ਹੈ, ਜੋ ਆਪਣੇ ਪਰਿਵਾਰ ਨੂੰ ਪਾਲਣ ਲਈ ਬਹੁਤ ਸੰਘਰਸ਼ ਕਰਦਾ ਹੈ। ਟ੍ਰੇਲਰ ਰਿਲੀਜ਼ ਹੋਣ ਤੋਂ ਬਾਅਦ ਤੋਂ ਹੀ ਦਰਸ਼ਕ ਇਸ ਫਿਲਮ ਦਾ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਸਨ। ਹਾਲਾਂਕਿ, ਹੁਣ ਜਦੋਂ ਫਿਲਮ ਸਿਨੇਮਾਘਰਾਂ ਵਿੱਚ ਪਹੁੰਚ ਗਈ ਹੈ, ਇਹ ਦਰਸ਼ਕਾਂ ਦੀ ਉਮੀਦ ਤੇ ਖਰੀ ਨਹੀਂ ਉਤਰ ਸਕੀ ਅਤੇ ਜ਼ਵਿਗਾਟੋ ਦੇ ਓਪਨਿੰਗ ਡੇ ਕਲੈਕਸ਼ਨ ਨੇ ਨਿਰਮਾਤਾਵਾਂ ਨੂੰ ਵੱਡਾ ਝਟਕਾ ਦਿੱਤਾ ਹੈ। ਆਓ ਜਾਣਦੇ ਹਾਂ ਕਪਿਲ ਸ਼ਰਮਾ ਦੀ ਫਿਲਮ ਜਵਿਗਾਟੋ ਨੇ ਪਹਿਲੇ ਦਿਨ ਕਿੰਨੀ ਕਮਾਈ ਕੀਤੀ ਹੈ। ਕਪਿਲ ਸ਼ਰਮਾ ਨੇ ਸਟੈਂਡਅੱਪ ਕਾਮੇਡੀਅਨ ਦੇ ਤੌਰ ਤੇ ਕਾਫੀ ਪ੍ਰਸਿੱਧੀ ਹਾਸਲ ਕੀਤੀ ਹੈ। ਕਪਿਲ ਨੇ ਆਪਣੇ ਸ਼ੋਅ ਕਾਮੇਡੀ ਨਾਈਟਸ ਵਿਦ ਕਪਿਲ ਸ਼ਰਮਾ ਅਤੇ ਦਿ ਕਪਿਲ ਸ਼ਰਮਾ ਸ਼ੋਅ ਨਾਲ ਦਰਸ਼ਕਾਂ ਨੂੰ ਖੂਬ ਹਸਾਇਆ ਹੈ। ਉਹ ਕਿਸ-ਕਿਸ ਕੋ ਪਿਆਰ ਕਰੂੰ ਅਤੇ ਫਿਰੰਗੀ ਵਰਗੀਆਂ ਫਿਲਮਾਂ ਚ ਵੀ ਕੰਮ ਕਰ ਚੁੱਕਿਆ ਹੈ। ਇਸ ਦੇ ਨਾਲ ਹੀ ਕਈ ਸਾਲਾਂ ਬਾਅਦ ਕਪਿਲ ਜ਼ਵਿਗਾਟੋ ਨਾਲ ਵੱਡੇ ਪਰਦੇ ਤੇ ਵਾਪਸੀ ਕਰ ਰਹੇ ਹਨ। ਉਂਝ ਤਾਂ ਉਮੀਦ ਕੀਤੀ ਜਾ ਰਹੀ ਸੀ ਕਿ ਕਪਿਲ ਸ਼ਰਮਾ ਦੀ ਫਿਲਮ ਜ਼ਵਿਗਾਟੋ ਪਹਿਲੇ ਦਿਨ ਇਕ ਕਰੋੜ ਦੀ ਕਮਾਈ ਕਰੇਗੀ, ਪਰ ਪਹਿਲੇ ਦਿਨ ਦੀ ਕਮਾਈ ਦੇ ਸ਼ੁਰੂਆਤੀ ਅੰਕੜੇ ਕਾਫੀ ਹੈਰਾਨ ਕਰਨ ਵਾਲੇ ਹਨ। ਸੈਕਲਿਨ ਦੀ ਰਿਪੋਰਟ ਮੁਤਾਬਕ ਜ਼ਵਿਗਾਟੋ ਨੇ ਰਿਲੀਜ਼ ਦੇ ਪਹਿਲੇ ਦਿਨ ਸਿਰਫ 50 ਲੱਖ ਦਾ ਕਾਰੋਬਾਰ ਕੀਤਾ ਹੈ। ਇਹ ਅੰਕੜੇ ਕਾਫੀ ਨਿਰਾਸ਼ਾਜਨਕ ਹਨ। ਤੁਹਾਨੂੰ ਦੱਸ ਦੇਈਏ ਕਿ ਕਪਿਲ ਸ਼ਰਮਾ ਦੀ ਫਿਲਮ ਜ਼ਵਿਗਾਟੋ ਦੇ ਨਾਲ ਰਾਣੀ ਮੁਖਰਜੀ ਦੀ ਫੈਮਿਲੀ ਕੋਰਟ ਡਰਾਮਾ ਮਿਸਿਜ਼ ਚੈਟਰਜੀ ਵਰਸੇਜ਼ ਨਾਰਵੇ ਵੀ ਰਿਲੀਜ਼ ਹੋ ਚੁੱਕੀ ਹੈ। ਜ਼ਵਿਗਾਟੋ ਨੂੰ ਇਸ ਫ਼ਿਲਮ ਤੋਂ ਸਖ਼ਤ ਮੁਕਾਬਲਾ ਮਿਲਿਆ ਹੈ। ਇਸ ਦੇ ਨਾਲ ਹੀ ਰਣਬੀਰ ਕਪੂਰ-ਸ਼ਰਧਾ ਕਪੂਰ ਸਟਾਰਰ ਫਿਲਮ ਤੂ ਝੂਠੀ ਮੈਂ ਮੱਕਾਰ ਬਾਕਸ ਆਫਿਸ ਤੇ ਪਹਿਲਾਂ ਹੀ ਧੂਮ ਮਚਾ ਚੁੱਕੀ ਹੈ। ਅਜਿਹੇ ਚ ਜ਼ਵਿਗਾਟੋ ਨੂੰ ਇਨ੍ਹਾਂ ਦੋਵਾਂ ਫਿਲਮਾਂ ਤੋਂ ਸਖਤ ਚੁਣੌਤੀ ਮਿਲ ਰਹੀ ਹੈ।

You Will Be Surprised To Know The First Day Earnings Of Kapil Sharma s Film zwigato


About Us


Our endeavour at The Public Times is to present news as it unfolds, without biases and without colour. We are a dedicated team of journalists with long years of experience in various fields and our aim is to inform our readers about all major regional, national and international events 24/7. Our motto is news without frills.

Amarpreet Singh Makkar (Editor)

Subscribe Us


Address


The Public Times
Ludhiana. 141001
Mobile: +91 9815102122 Email: thepublictimes.news@gmail.com
WhatsApp Us Whats App