ਸਿਵਲ ਸਰਜਨ ਡਾ ਸ ਪੀ ਸਿੰਘ ਦੇ ਦਿਸਾ ਨਿਰਦੇਸਾਂ ਤਹਿਤ ਟੀ ਲਾਰਵਾਂ ਵਿੰਗ ਦੀਆਂ ਟੀਮਾਂ ਵਲੋ ਅੱਜ ਲਧਿਆਣਾ ਸ਼ਹਿਰ ਦੇ ਰੀ ਵਿਚ ਘਰ ਘਰ ਜਾ ਕੇ ਲੋਕਾਂ ਨੂੰ ਡੇਗੂ ਤੋ ਬਚਾਅ ਸਬੰਧੀ ਜਾਗਰਕ ਕੀਤਾ ਗਿਆ ਹੈ। ਇਸ ਸਬੰਧੀ ਜਿਲਾ ਪੀਡੀਮਾਲੋਜਿਸਟ ਡਾ ਪਰਬਲੀਨ ਨੇ ਦੱਸਿਆ ਨੇ ਦੱਸਿਆ ਕਿ ਡੇਗੂ ਅਤੇ ਚਿਕਣਗਣੀਆਂ ਡੀਜ਼ ਨਾਮ ਦੇ ਮੱਛਰ ਦੇ ਕੱਟਣ ਨਾਲ ਫੈਲਦਾ ਹੈ ਅਤੇ ਇਹ ਮੱਛਰ ਦਿਨ ਵੇਲੇ ਕੱਟਦਾ ਹੈ। ਟੀ ਲਾਰਵਾਂ ਟੀਮਾਂ ਵੱਲੋਂ ਇਸ ਦੇ ਬਚਾਅ ਦੇ ਨਾਲ-ਨਾਲ ਡੇਗੂ ਅਤੇ ਚਿਕਣਗਣੀਆਂ ਦੇ ਲੱਛਣਾਂ ਬਾਰੇ ਵੀ ਜਾਗਰਕ ਕੀਤਾ ਜਾ ਰਿਹਾ ਹੈ, ਜਿਵੇ ਕਿ ਤੇਜ਼ ਬਖਾਰ, ਸਿਰ ਦਰਦ, ਮਾਸ ਪੇਸ਼ੀਆ ਵਿਚ ਦਰਦ, ਚਮੜੀ ਤੇ ਦਾਣੇ ਹੋਣਾ, ਅੱਖਾਂ ਦੇ ਪਿਛਲੇ ਪਾਸੇ ਦਰਦ, ਮਸੂੜਿਆਂ ਅਤੇ ਨੱਕ ਵਿਚੋ ਖੂਨ ਦਾ ਵਗਣਾ ਡੇਗੂ ਦੇ ਲੱਛਣ ਹੋ ਸਕਦੇ ਹਨ। ਉਨਾਂ ਦੱਸਿਆ ਕਿ ਟੀਮਾਂ ਵਲੋ ਲੋਕਾਂ ਨੂੰ ਜਾਗਰਕ ਕਰਦੇ ਸਮੇ ਬਚਾਅ ਦੇ ਸਾਧਨ ਵੀ ਦੱਸੇ ਜਾ ਰਹੇ ਹਨ, ਜਿਵੇ ਕਿ ਕੂਲਰਾਂ, ਗਮਲਿਆ, ਫਰਿੱਜ਼ਾ, ਟੱਟੇ ਬਰਤਨਾਂ, ਦੀਆਂ ਟਰੇਆ ਵਿਚ ਪਾਣੀ ਖੜਾ ਨਾ ਹੋਣ ਦਿੱਤਾ ਜਾਵੇ।ਪਾਣੀਆਂ ਦੀਆਂ ਟੈਂਕੀਆਂ ਨੂੰ ਢੱਕ ਕੇ ਰੱਖਿਆ ਜਾਵੇ, ਕੱਪੜੇ ਅਜਿਹੇ ਪਾ ਜਾਣ ਜਿਸ ਨਾਲ ਸਾਰਾ ਸਰੀਰ ਢੱਕਿਆ ਜਾ ਸਕੇ ਤਾਂ ਕਿ ਮੱਛਰ ਨਾ ਕੱਟ ਸਕੇ, ਪਲਾਸਟਿਕ ਦੇ ਕੂੜੇ ਨੂੰ ਬਾਹਰ ਖੱਲੇ ਵਿਚ ਨਾ ਸੱਟਿਆ ਜਾਵੇ ਕਿਉਂਕਿ ਮੱਛਰ ਪੰਜ ਮ ਲ ਪਾਣੀ ਵਿੱਚ ਵੀ ਪੈਦਾ ਹੋ ਸਕਦਾ ਹੈ। ਸੌਣ ਸਮੇ ਮੱਛਰਦਾਨੀ ਦੀ ਵਰਤੋ ਕੀਤੀ ਜਾਵੇ, ਮੱਛਰ ਭਜਾਉਣ ਵਾਲੀਆਂ ਕਰੀਮਾਂ ਦੀ ਵਰਤੋ ਕੀਤੀ ਜਾਵੇ। ਡਾ ਪਰਬਲੀਨ ਨੇ ਦੱਸਿਆ ਕਿ ਸਾਰੇ ਸਰਕਾਰੀ ਸਿਹਤ ਕੇਦਰਾਂ ਤੇ ਇਸ ਦੇ ਟੈਸਟ ਮਫਤ ਕੀਤੇ ਜਾਂਦੇ ਹਨ।ਸੱਕਰਵਾਰ ਦਾ ਦਿਨ ਕੂਲਰਾਂ ਅਤੇ ਗਮਲਿਆਂ ਆਦਿ ਵਿਚੋ ਪਾਣੀ ਕੱਢ ਕੇ ਪਾਣੀ ਸਕਾ ਕੇ ਇਹ ਦਿਨ ਡਰਾਈ ਡੇਅ ਵਜੋ ਮਨਾਇਆ ਜਾਵੇ, ਬਖਾਰ ਹੋਣ ਦੀ ਹਾਲਤ ਵਿੱਚ ਡਾਕਟਰ ਦੀ ਸਲਾਹ ਨਾਲ ਦਵਾਈ ਲਈ ਜਾਵੇ। ਟੀਮਾਂ ਵਲੋ ਕੀਤੇ ਜਾ ਰਹੇ ਸਰਵੇ ਅਨਸਾਰ ਅੱਜ ਨਿਊ ਜਨਤਾ ਨਗਰ, ਸੀ ਆਰ ਪੀ ਕਾਲੋਨੀ, ਗੋਪਾਲ ਨਗਰ, ਸੰਤ ਵਿਹਾਰ, ਅੰਤਲ ਨਗਰ, ਨਿਊ ਪਰੇਮ ਨਗਰ, ਢੰਡਾਰੀ, ਇੰਦਰਾਪਰੀ, ਗਾਂਧੀ ਨਗਰ ਅਤੇ ਹਰਗੋਬਿੰਦ ਨਗਰ ਇਲਾਕੇ ਵਿਚ ਲਾਰਵਾ ਪਾਇਆ ਗਿਆ ਅਤੇ ਟੀਮਾਂ ਵਲੋ ਮੌਕੇ ਤੇ ਦਵਾਈ ਪਾ ਕੇ ਲਾਰਵਾ ਨਸ਼ਟ ਕੀਤਾ ਗਿਆ। ਜ਼ਿਲਹਾ ਪੀਡੀਮਾਲੋਜਿਸਟ ਡਾ ਪਰਬਲੀਨ ਨੇ ਲੋਕਾਂ ਨੂੰ ਅਪੀਲ ਕਰਦਿਆਂ ਕਿਹਾ ਗਿਆ ਕਿ ਆਪਣੇ ਘਰਾਂ ਅਤੇ ਆਲੇ ਦਆਲੇ ਪਾਣੀ ਖੜਹਾ ਨਾ ਹੋਣ ਦਿੱਤਾ ਜਾਵੇ।
teams from the health department are going door to door to make people aware about the prevention of dengue
Our endeavour at The Public Times is to present news as it unfolds, without biases and without colour. We are a dedicated team of journalists with long years of experience in various fields and our aim is to inform our readers about all major regional, national and international events 24/7. Our motto is news without frills.
Amarpreet Singh Makkar (Editor)