ਸਥਾਨਕ ਨੌਜਵਾਨ ਅਮਰਿੰਦਰ ਸਿੰਘ ਖਿੱਪਲ ਨੇ ਨਿਊਜ਼ੀਲੈਂਡ ਜਾ ਕੇ ਵੱਖਰੀ ਪਹਿਚਾਣ ਬਣਾਈ ਹੈ। ਇਹ ਨੌਜਵਾਨ ਰਾਮਪੁਰਾ ਤੋਂ ਦਸਵੀਂ ਦੀ ਪੜ੍ਹਾਈ ਕਰ ਕੇ ਬਾਰ੍ਹਵੀ ਤੇ ਗ੍ਰੈਜੂਏਸ਼ਨ ਤੋਂ ਬਾਅਦ ਫ਼ਤਿਹਗੜ੍ਹ ਸਾਹਿਬ ਤੋਂ ਐੱਮਬੀਏ ਕਰ ਕੇ ਪਰਿਵਾਰ ਸਮੇਤ ਹੈਮਿਲਟਨ (ਨਿਊਜ਼ੀਲੈਂਡ) ਗਿਆ ਸੀ। ਉਥੇ ਪ੍ਰੀਖਿਆਵਾ ਦੇਣ ਉਪਰੰਤ ਪੁਲਿਸ ਵਿਭਾਗ ਵਿਚ ਬਤੌਰ ਕਸਟੱਡੀ ਅਫਸਰ ਪ੍ਰਮੋਟ ਹੋਏ ਹਨ। ਜਾਣਕਾਰੀ ਅਨੁਸਾਰ ਬਤੌਰ ਕਸਟੱਡੀ ਅਫਸਰ ਇਸ ਨੌਜਵਾਨ ਨੇ ਅਪਰਾਧ ਨਾਲ ਜੁੜੇ ਵਿਅਕਤੀਆਂ ਦੀ ਕੌਂਸਲਿੰਗ ਕੀਤੀ ਹੈ ਜੋ ਕਿ ਉਨ੍ਹਾਂ ਅਪਰਾਧ ਦੀ ਕੜੀ ਤੋੜਨ ਦੇ ਕੰਮ ਆਈ। ਉਸ ਦੇ ਕੰਮ ਸਦਕਾ ਨਿਊਜ਼ੀਲੈਂਡ ਦੇ ਮੀਡੀਆ ਵਿਚ ਖ਼ਬਰਾਂ ਲੱਗੀਆਂ ਹਨ। ਹੁਣ ਇਹ ਨੌਜਵਾਨ ਨਿਊਜ਼ੀਲੈਂਡ ਵਿਖੇ ਆਪਣੀ ਪਤਨੀ, ਬੱਚਿਆਂ, ਮਾਤਾ ਪਰਮਜੀਤ ਕੌਰ (ਸੇਵਾ ਮੁਕਤ ਬੈਂਕ ਮੈਨੇਜਰ) ਤੇ ਭਰਾ ਬਲਜਿੰਦਰ ਸਿੰਘ ਖਿੱਪਲ ਨਾਲ ਖ਼ੁਸ਼ਹਾਲ ਜ਼ਿੰਦਗੀ ਬਤੀਤ ਕਰ ਰਿਹਾ ਹੈ। ਪਰਿਵਾਰ ਮੁਤਾਬਕ ਬਚਪਨ ਵਿਚ ਫ਼ੌਜੀ ਅਫਸਰ ਬਣਨ ਦੀ ਤਾਂਘ ਉਸ ਨੂੰ ਵਿਦੇਸ਼ੀ ਧਰਤੀ ਤੇ ਫਿਰ ਪੁਲਿਸ ਵਿਭਾਗ ਵਿਚ ਖਿੱਚ ਲਿਆਈ ਹੈ।
Our endeavour at The Public Times is to present news as it unfolds, without biases and without colour. We are a dedicated team of journalists with long years of experience in various fields and our aim is to inform our readers about all major regional, national and international events 24/7. Our motto is news without frills.
Amarpreet Singh Makkar (Editor)