ਬੀਤੀ ਰਾਤ ਸੜਕ ਹਾਦਸੇ ਚ ਜੈਮਲ ਸਿੰਘ ਵਾਲਾ ਪਿੰਡ ਦੇ ਸਰਪੰਚ ਸੁਖਦੀਪ ਸਿੰਘ ਦੀ ਮੌਤ ਹੋ ਗਈ। ਜਾਣਕਾਰੀ ਅਨੁਸਾਰ ਸੁਖਦੀਪ ਸਿੰਘ ਟਰਾਂਸਪੋਰਟ ਤੇ ਕਾਰਾਂ ਦੀ ਖਰੀਦ-ਵੇਚ ਦਾ ਕੰਮ ਕਰਦਾ ਸੀ। ਤਪਾ ਮੰਡੀ ਤੋਂ ਕੰਮ ਨਿਬੇੜਨ ਤੋਂ ਬਾਅਦ ਸ਼ਾਮ ਨੂੰ ਵੈਸਪਾ ਸਕੂਟਰ ਉੱਪਰ ਪਿੰਡ ਵਾਪਸ ਜਾ ਰਿਹਾ ਸੀ। ਸਕੂਟਰ ਅੱਗੇ ਕੁਝ ਔਰਤਾਂ ਦੇ ਆ ਜਾਣ ਤੇ ਉਨ੍ਹਾਂ ਨੂੰ ਬਚਾਉਣ ਦੀ ਕੋਸ਼ਿਸ਼ ਕਰਦੇ ਹੋਏ ਸਕੂਟਰ ਦਾ ਸੰਤੁਲਨ ਵਿਗੜ ਜਾਣ ਕਾਰਨ ਡਿੱਗ ਕੇ ਜ਼ਖ਼ਮੀ ਹੋ ਗਿਆ ਜਿਸ ਨੂੰ ਤੁਰੰਤ ਸਿਵਲ ਹਸਪਤਾਲ ਤਪਾ ਚ ਦਾਖਲ ਕਰਾਇਆ ਗਿਆ। ਹਾਲਤ ਗੰਭੀਰ ਹੋਣ ਕਾਰਨ ਪਰਿਵਾਰ ਦੇ ਮੈਂਬਰ ਮੈਕਸ ਹੌਸਪਿਟਲ ਬਠਿੰਡਾ ਲੈ ਗਏ ਪਰ ਇਲਾਜ ਦੌਰਾਨ ਸੁਖਦੀਪ ਸਿੰਘ ਦੀ ਮੌਤ ਹੋ ਗਈ। ਪਿੰਡ ਵਿਚ ਮੌਤ ਦੀ ਖਬਰ ਮਿਲਦੀ ਹੀ ਸੋਗ ਦੀ ਲਹਿਰ ਛਾ ਗਈ। ਮ੍ਰਿਤਕ ਆਪਣੇ ਪਿੱਛੇ ਪਤਨੀ ਤੇ ਇਕ ਬੇਟਾ ਛੱਡ ਗਿਆ। ਸੁਖਦੀਪ ਸਿੰਘ ਆਮ ਆਦਮੀ ਪਾਰਟੀ ਦਾ ਕੱਟੜ ਵਰਕਰ ਸੀ।
Sarpanch Of Jaimal Singh Wala Village Died In An Accident The Balance Of The Scooter Was Disturbed While Rescuing Women
Our endeavour at The Public Times is to present news as it unfolds, without biases and without colour. We are a dedicated team of journalists with long years of experience in various fields and our aim is to inform our readers about all major regional, national and international events 24/7. Our motto is news without frills.
Amarpreet Singh Makkar (Editor)